-
ਸ਼ੈੱਡ ਦੀ ਦਿਸ਼ਾ ਪੂਰਬ-ਪੱਛਮ ਅਤੇ ਉਚਾਈ ਘੱਟੋ-ਘੱਟ 15 ਫੁੱਟ ਹੋਣੀ ਚਾਹੀਦੀ ਹੈ ।
-
ਸ਼ੈੱਡ ਦੇ ਆਲੇ-ਦੁਆਲੇ ਕੱਚੀ ਜਗ੍ਹਾ ਹੋਣੀ ਚਾਹੀਦੀ ਹੈ ।
-
ਹਰੇਕ ਪਸ਼ੂ ਨੂੰ ਨੀਯਤ ਜਗ੍ਹਾ ਮਿਲਣੀ ਚਾਹੀਦੀ ਹੈ ।
-
ਸ਼ੈਡ ਦਾ ਫਰਸ਼ ਆਰਾਮਦਾਇਕ ਹੋਣਾ ਚਾਹੀਦਾ ਹੈ ।
-
ਖੁਰਲੀ ਅੰਦਰਲੇ ਪਾਸਿਓਂ ਗੋਲਾਈ ਵਿਚ ਹੋਣੀ ਚਾਹੀਦੀ ਹੈ ।
-
ਘੱਟ ਤੋਂ ਘੱਟ ਤਿੰਨ ਚੁਆਈਆਂ ਤੋਂ ਬਾਅਦ ਹੀ ਲਵੇਰਾ ਖਰੀਦਣਾ ਚਾਹੀਦਾ ਹੈ ।
-
ਪਸ਼ੂ ਨਸਲ ਵਜੋਂ ਅਸਲ ਲੱਗਣਾ ਚਾਹੀਦਾ ਹੈ ।
-
ਪਸ਼ੂ ਖਰੀਦਣ ਤੋਂ ਪਹਿਲਾ ਅੱਛੀ ਤਰ੍ਹਾਂ ਪਸ਼ੂ ਦੇ ਰਿਕਾਰਡ ਦੀ ਜਾਣਕਾਰੀ ਲੈਣੀ ਚਾਹੀਦੀ ਹੈ, ਖਾਸ ਕਰਕੇ ਉਸ ਦੇ ਜਣਨ ਅੰਗਾਂ ਦੀ ਵੈਟਨਰੀ
ਡਾਕਟਰ ਤੋਂ ਜਾਚ ਕਰਵਾ ਲੈਣੀ ਚਾਹੀਦੀ ਹੈ ।
-
ਨਵੇਂ ਪਸ਼ੂ ਨੂੰ ਵੱਗ ਵਿਚ ਸ਼ਾਮਿਲ ਕਰਨ ਤੋਂ ਪਹਿਲਾਂ 10-15 ਦਿਨਾਂ ਲਈ ਅੱਡ ਰੱਖੋ ।
-
ਡੇਅਰੀ ਵਾਲੇ ਪਸ਼ੂਆਂ ਨੂੰ ਸਾਲ ਵਿਚ ਦੋ ਵਾਰ ਐਫ ਐਮ ਡੀ ਅਤੇ ਬਰਸਾਤ ਤੋਂ ਪਹਿਲਾਂ ਐਚ ਐਸ ਦੇ ਟੀਕੇ ਜ਼ਰੂਰ ਲਗਵਾਉ ।
-
ਇੱਕ ਸਾਲ ਦੀਆਂ ਵਹਿੜੀਆਂ ਅਤੇ ਝੋਟੀਆਂ ਨੂੰ ਬਰੂਸੋਲੋਸਿਸ ਦੀ ਵੈਕਸੀਨੇਸ਼ਨ ਦਾ ਟੀਕਾ ਜ਼ਰੂਰ ਦਿਉ ।
-
ਹਰੇਕ ਸਰਦੀ ਅਤੇ ਗਰਮੀ ਰੁੱਤ ਤੋਂ ਪਹਿਲਾਂ ਪਸ਼ੂਆ ਨੂੰ ਕੀੜੇ ਮਾਰਨ ਵਾਲੀ ਜ਼ਰੂਰ ਦਿਉ।
-
ਗਰਮੀਆਂ ਦੇ ਮੌਸਮ ਅਤੇ ਹੁੰਮਸ ਦੌਰਾਨ ਚਿੱਚੜ ਅਤੇ ਹੋਰ ਪਰਜੀਵੀਆ ਦੀ ਰੋਕਥਾਮ ਅੱਛੇ ਤਰੀਕੇ ਨਾਲ ਕਰਨੀ ਚਾਹੀਦਾ ਹੈ ।
-
ਚੁਆਈ ਸਾਫ-ਸੁਥਰੇ ਅਤੇ ਪੂਰੇ ਹੱਥ ਨਾਲ ਕਰਨੀ ਚਾਹੀਦੀ ਹੈ ।
-
ਚੁਆਈ ਤੋਂ ਪਹਿਲਾਂ ਥਣਾਂ ਨੂੰ ਅੱਛੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ।
-
ਪਹਿਲਣ ਝੋਟੀ/ ਵਹਿੜੀ ਦੀ ਕਦੇ ਵੀ ਪੂਰੀ ਚੁਆਈ ਨਾ ਕਰੋ।
-
ਚੁਆਈ ਤੋਂ ਬਾਅਦ ਦੁੱਧ ਨੂੰ ਇੱਕ ਦਮ ਠੰਡਾ ਕਰੋ।
-
ਨਵਜੰਮੇ ਕੁੱਟੜੂ/ ਵੱਛਵੂ ਨੂੰ ਜਨਮ ਦੇ 1-2 ਘੰਟੇ ਵਿਚ ਬੋਹਲੀ ਜਰੂਰ ਦਿਉ ।
-
ਨਵੇਂ ਜੰਮੇ ਕੱਟੜੂਆਂ-ਵੱਛੜੂਆਂ ਨੂੰ ਪਹਿਲੇ ਹਫਤੇ ਵਿੱਚ, 2 ਹਫਤੇ, ਮਹੀਨੇ ਬਾਦ ਅਤੇ ਤਿੰਨ ਮਹੀਨਿਆ ਬਾਅਦ ਕੀੜੇ ਮਾਰਨ
ਵਾਲੀ ਦਵਾਈ ਜ਼ਰੂਰ ਦੇਣੀ ਚਾਹੀਦੀ ਹੈ ।
-
ਸੂਣ ਵਾਲੇ ਪਸ਼ੂ ਦੀ 6-8 ਹਫਤੇ ਪਹਿਲਾਂ ਚੁਆਈ ਛੱਡ ਦੇਣੀ ਚਾਹੀਦੀ ਹੈ ।
-
ਹਰੇਕ ਪਸ਼ੂ ਦਾ ਪੂਰਾ ਹਿਸਾਬ-ਕਿਤਾਬ ਰੱਖਣਾ ਚਾਹੀਦਾ ਹੈ ।
-
ਨਵੇਂ ਦੁੱਧ ਕਰਵਾਈ ਲਵੇਰੀ ਦੀ ਤਾਰੀਖ ਨੋਟ ਕਰਕੇ ਰੱਖੋ ਅਤੇ ਢਾਈ-ਤਿੰਨ ਮਹੀਨੇ ਬਾਅਦ ਚੈੱਕ ਵੀ ਕਰਵਾਉ।
-
ਵੱਡੇ ਜਾਨਵਰਾਂ ਨੂੰ 35-40 ਕਿਲੋ ਹਰਾ ਚਾਰਾ ਦੇ ਨਾਲ-ਨਾਲ ਵੰਡ/ ਦਾਣਾ ਅਤੇ ਪੀਣ ਲਈ ਸਾਫ ਪਾਣੀ ਦੇਣਾ ਚਾਹੀਦਾ ਹੈ ।
-
ਸੂਣ ਵਾਲੀਆਂ ਲਵੇਰੀਆ ਨੂੰ 1-2 ਕਿਲੋ ਵਾਧੂ ਦਾਣਾ ਦੇਣਾ ਚਾਹੀਦਾ ਹੈ ਤਾਂ ਜੋ ਕੱਟੜੂ-ਵੱਛੜੂ ਦਾ ਵਿਕਾਸ ਠੀਕ ਹੋ ਸਕੇ ।
-
ਗਰਮੀਆਂ ਵਿਚ ਪਸ਼ੂਆਂ ਦੇ ਆਰਾਮ ਲਈ ਪੱਖੇ, ਰੋਸ਼ਨਦਾਨ, ਸਾਫ-ਸੁਥਰਾ ਪਾਣੀ ਦੇਣਾ ਚਾਹੀਦਾ ਹੈ ।
-
ਸਰਦੀਆਂ ਵਿਚ ਠੰਡ ਤੋਂ ਪਸ਼ੂਆਂ ਨੂੰ ਬਚਾਉਣਾ ਚਾਹੀਦਾ ਹੈ ।
-
ਹਰੇਕ ਚੁਆਈ ਤੋਂ ਬਾਅਦ ਥਣਾਂ ਦੇ ਡੋਬੇ (ਪੈਵੀਡੋਨ ਆਇਉਡੀਨ, ਗਲਿਸਰੀਨ) ਦੀ ਵਰਤੋਂ ਕਰਨੀ ਚਾਹੀਦੀ ਹੈ।
-
ਖੁਰਾਂ ਨੂੰ 6 ਮਹੀਨੇ ਬਾਅਦ ਚੈੱਕ ਕਰਵਾਉਣਾ ਚਾਹੀਦਾ ਹੈ ਤਾਂ ਜੋ ਲੰਗੜਾਪਨ ਜਾਂ ਹੋਰ ਬਿਮਾਰੀ ਨਾ ਲੱਗ ਜਾਵੇ।
-
ਆਪਣੇ ਆਪ ਦਵਾਈ ਨਾ ਦਿਉ।
- ਡੇਅਰੀ ਦਾ ਧੰਦਾ ਸ਼ੁਰੂ ਕਰਨ ਤੋਂ ਪਹਿਲਾ ਯੂਨੀਵਰਸਿਟੀ ਤੋਂ ਸਿਖਲਾਈ ਜ਼ਰੂਰ ਪ੍ਰਾਪਤ ਕਰ ਲੈਣੀ ਚਾਹੀਦੀ ਹੈ ।